Saturday, 26 Nov 2022

ਪੰਜਾਬ ਵਿਧਾਨ ਸਭਾ ਸੈਸ਼ਨ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼

ਪੰਜਾਬ ਵਿਧਾਨ ਸਭਾ ਸੈਸ਼ਨ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਦੁਪਹਿਰ ਵੇਲੇ ਭਰੋਸੇ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਦਨ ਨੂੰ ਮੰਤਰੀ ਮੰਡਲ ’ਤੇ ਭਰੋਸਾ ਹੈ। ਹਰਪਾਲ ਚੀਮਾ ਨੇ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਇਸ ਨੂੰ ਪਾਸ ਕਰਨ ਦੀ ਸਿਫਾਰਸ਼ ਕੀਤੀ। ਇਸ ਤੋਂ ਪਹਿਲਾਂ ਸਪੀਕਰ ਨੇ ਮੁੜ ਸਦਨ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ ਅਤੇ ਸਟਾਫ ਨੂੰ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕੱਢਣ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ। ਜਦੋਂ ਮਾਰਸ਼ਲਾਂ ਨੇ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਤਰਾਜ਼ ਜਤਾਇਆ। ਅੰਤ ਵਿੱਚ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰ ਦਿੱਤਾ ਗਿਆ। ਸਪੀਕਰ ਵੱਲੋਂ ਸੈਸ਼ਨ ਮੁਲਤਵੀ ਕੀਤੇ ਜਾਣ ਅਤੇ ਵਿਧਾਨ ਸਭਾ ਸਟਾਫ਼ ਦੇ ਕਹਿਣ ’ਤੇ ਕਾਂਗਰਸੀ ਵਿਧਾਇਕ ਸਦਨ ਵਿੱਚੋਂ ਚਲੇ ਗਏ ਤਾਂ ਮਾਲੇਰਕੋਟਲਾ ਦੇ ‘ਆਪ’ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ, ‘'ਹਮ ਤੋ ਵੋਹ ਸ਼ਾਇਰ ਹੈਂ ਜੋ ਵਕਤ ਪੜੇ ਤੋ ਤਲਵਾਰ ਭੀ ਉਠਾ ਲੇਤੇ ਹੈਂ।’

More in Punjabi News

ਆਸਟਰੇਲੀਆ ’ਚ ਔਰਤ ਦੀ ਹੱਤਿਆ ਕਰਨ ਵਾਲਾ ਪੰਜਾਬੀ ਦਿੱਲੀ ਤੋਂ ਕਾਬੂ

ਮੋਗਾ-ਦਿੱਲੀ ਪੁਲੀਸ ਨੇ ਅੱਜ ਭਾਰਤੀ ਮੂਲ ਦੇ ਆਸਟਰੇਲਿਆਈ ਨਾਗਰਿਕ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ...

ਸਿੰਘ ਸਾਹਿਬਾਨ ਦੇ ਫ਼ੈਸਲੇ: ਲੰਗਾਹ ਨੂੰ ਤਨਖਾਹ ਤੇ ਅਮਰੀਕਾ ਵਾਸੀ ਥਮਿੰਦਰ ਸਿੰਘ ਆਨੰਦ ਸਿੱਖ ਪੰਥ ’ਚੋਂ ਖਾਰਜ

ਅੰਮ੍ਰਿਤਸਰ-ਅਕਾਲ ਤਖ਼ਤ ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ...

ਸੱਤਾਧਾਰੀ ਪਾਰਟੀ ਮੁਕਾਬਲੇ ਸੂਨਕ ਲੋਕਾਂ ਨੂੰ ਵਧੇਰੇ ਪਸੰਦ

ਲੰਡਨ-ਭਾਰਤੀ ਮੂਲ ਦੇ ਰਿਸ਼ੀ ਸੂਨਕ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਇੱਕ ਮਹੀਨਾ ਬਾਅਦ ਇਹ ਸ...

ਟਰੰਪ ਵੱਲੋਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ

ਵਾਸ਼ਿੰਗਟਨ-ਸਾਲ 2020 ਦੀਆਂ ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਪਲਟਾਉਣ ਤੇ ਧੁਰ ਅੰਦਰੋਂ ਮੁਲਕ ਦੇ ਧਰੁਵੀਕਰਨ ਦੀ ਕੋਸ਼ਿਸ਼ ਕਰਨ ਵਾਲੇ ਡੋਨਲਡ ...

ਜੀ-20 ਦੀ ਪ੍ਰਧਾਨਗੀ ਭਾਰਤ ਸਪੁਰਦ

ਬਾਲੀ-ਇੰਡੋਨੇਸ਼ੀਆ ਨੇ ਅਗਾਮੀ ਸਾਲ ਲਈ ਜੀ-20 ਦੀ ਪ੍ਰਧਾਨਗੀ ਅੱਜ ਭਾਰਤ ਨੂੰ ਸੌਂਪ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਹਰੇਕ ਭਾਰਤੀ ਲਈ ਮ...

ਅਮਰੀਕਾ: ਸੜਕ ਹਾਦਸੇ ’ਚ ਭਾਰਤ ਦੇ ਤਿੰਨ ਵਿਦਿਆਰਥੀਆਂ ਦੀ ਮੌਤ

ਵਾਸ਼ਿੰਗਟਨ-ਅਮਰੀਕਾ ਦੇ ਮੈਸੇਚਿਊਸੈੱਟਸ ਸੂਬੇ ਦੇ ਸ਼ੈਫੀਲਡ ਸ਼ਹਿਰ ਵਿੱਚ ਕਾਰ ਹਾਦਸੇ ਵਿੱਚ ਭਾਰਤ ਦੇ ਤਿੰਨ ਵਿਦਿਆਰ...

ਅਮਰੀਕਾ: ਸਿੱਖ ਪੁਲੀਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਸਜ਼ਾ-ਏ-ਮੌਤ

ਹਿਊਸਟਨ-ਅਮਰੀਕਾ ਦੇ ਟੈਕਸਸ ’ਚ ਪਹਿਲੇ ਦਸਤਾਰਧਾਰੀ ਭਾਰਤੀ-ਅਮਰੀਕੀ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾ...

ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ

ਨਵੀਂ ਦਿੱਲੀ-ਮਲਿਕਾਰਜੁਨ ਖੜਗੇ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਖੜਗੇ ਨੇ ਪਾਰਟੀ ਦੇ 137 ਸਾਲਾ ਇਤਿਹਾਸ ਵਿੱਚ ਪਾਰਟੀ ਪ੍ਰਧਾ...

ਧਾਰਮਿਕ ਆਜ਼ਾਦੀ ਅਮਰੀਕਾ ਦੀ ਮੁੱਖ ਬੁਨਿਆਦ: ਬਲਿੰਕਨ

ਵਾਸ਼ਿੰਗਟਨ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦੀਵਾਲੀ ਮੌਕੇ ਕਰਵਾਏ ਗੲੇ ਸਮਾਗਮ ’ਚ ਕਿਹਾ ਕਿ ਧਾਰਮਿਕ ਆਜ਼ਾਦੀ ਅਮ...

ਅਮਰੀਕਾ ਵੱਲੋਂ ਪਾਕਿਸਤਾਨ ਨੂੰ ਭਾਰਤ ਨਾਲ ਆਪਣੇ ਸਬੰਧ ਸੁਧਾਰਨ ਦੀ ਸਲਾਹ

ਨਵੀਂ ਦਿੱਲੀ-ਭਾਰਤ ਵਲੋਂ ਅਮਰੀਕਾ ਦੇ ਪਾਕਿਸਤਾਨ ਨੂੰ ਆਧੁਨਿਕ ਹਥਿਆਰਾਂ ਦੀ ਖੇਪ ਮੁਹੱਈਆ ਕਰਵਾਉਣ ਦੇ ਇਤਰਾ...

ਮੁਹਾਲੀ ਹਵਾਈ ਅੱਡੇ ਦਾ ਨਾਮ ‘ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ’ ਰੱਖਿਆ

ਐੱਸਏਐੱਸ ਨਗਰ (ਮੁਹਾਲੀ)-ਦੇਸ਼ ਕੌਮ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਅੱਜ ਮ...

ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਰਲੇਵੇਂ ਲਈ ਰੂਸ ਤਿਆਰ

ਕੀਵ-ਰੂਸ ਗੁਆਂਢੀ ਮੁਲਕ ਯੂਕਰੇਨ ਦੇ ਉਨ੍ਹਾਂ ਹਿੱਸਿਆਂ ਦਾ ਰਸਮੀ ਤੌਰ ’ਤੇ ਆਪਣੇ ਖੇਤਰ ’ਚ ਰਲੇਵਾਂ ਕਰਨਾ ਚਾਹੁੰਦਾ ਹ...