Wednesday, 28 Sep 2022

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

ਮਾਨਸਾ-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਤੈਅ ਪ੍ਰੋਗਰਾਮ ਮੁਤਾਬਕ ਅੱਜ ਵਿਦੇਸ਼ ਜਾਣ ਲਈ ਘਰੋਂ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਗਾਇਕ ਦੇ ਪਿਤਾ ਬਲਕੌਰ ਸਿੰਘ ਨੂੰ ਈ-ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ। ਪਰਿਵਾਰ ਨੇ ਅੱਜ ਸਵੇਰੇ ਇਸ ਦੀ ਸੂਚਨਾ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੂੰ ਦਿੱਤੀ, ਜਿਸ ਮਗਰੋਂ ਪੁਲੀਸ ਜਾਂਚ ਵਿੱਚ ਜੁੱਟ ਗਈ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਮੂਸੇਵਾਲਾ ਦੇ ਪਿਤਾ ਨੂੰ ਗਾਇਕ ਦੀ ਈ-ਮੇਲ ਜ਼ਰੀਏ ਧਮਕੀ ਮਿਲੀ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਪੁਲੀਸ ਇਸ ਈ-ਮੇਲ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਮਾਪਿਆਂ ਦੀ ਸੁਰੱਖਿਆ ਪਹਿਲਾਂ ਹੀ ਵਧਾ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੀ ਈ-ਮੇਲ ’ਤੇ ਸ਼ੂਟਰ ਏਜੇ ਲਾਰੈਂਸ ਬਿਸ਼ਨੋਈ ਨੇ ਧਮਕੀ ਭੇਜੀ ਹੈ, ਜਿਸ ਵਿੱਚ ਗੈਂਗ ਨੇ ਪੰਜਾਬੀ ਗਾਇਕ ਦੇ ਪਿਤਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਕੁੱਝ ਨਾ ਬੋਲਣ। ਉਨ੍ਹਾਂ ਕਿਹਾ ਕਿ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦਾ ਝੂੁਠਾ ਪੁਲੀਸ ਮੁਕਾਬਲਾ ਸਿੱਧੂ ਮੂਸੇਵਾਲਾ ਦੇ ਪਿਤਾ ਕਾਰਨ ਹੀ ਹੋਇਆ ਹੈ। ਧਮਕੀ ਵਿੱਚ ਲਿਖਿਆ ਕਿ ਉਹ ਭਾਰਤ ਦੇ ਮਾਲਕ ਨਹੀਂ ਹਨ ਕਿ ਕਿਸੇ ਦੀ ਸੁਰੱਖਿਆ ਵਧਾਉਣ ਜਾਂ ਕਿਸੇ ਦੀ ਘਟਾਉਣ ਬਾਰੇ ਵਾਰ-ਵਾਰ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਤੁਸੀਂ ਜਿੰਨਾ ਸਾਡੇ ਖ਼ਿਲਾਫ਼ ਬੋਲੋਗੇ, ਤੁਹਾਡੀ ਹਾਲਤ ਸਿੱਧੂ ਨਾਲੋਂ ਵੀ ਭਿਆਨਕ ਹੋਵੇਗੀ।’’ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਧਮਕੀ ਮਿਲਣ ਮਗਰੋਂ ਕਿਹਾ ਕਿ ਉਨ੍ਹਾਂ ਕੋਲ ਗੁਆਉਣ ਲਈ ਕੁੱਝ ਨਹੀਂ ਹੈ ਅਤੇ ਨਾ ਹੀ ਹੁਣ ਉਹ ਕਿਸੇ ਧਮਕੀ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਲੜਾਈ ਲੜਨਗੇ ਅਤੇ ਚੁੱਪ ਨਹੀਂ ਬੈਠਣਗੇ। ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਵਿਦੇਸ਼ੀ ਦੌਰੇ ਦੀ ਪੁਸ਼ਟੀ ਕਰਦਿਆਂ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਜਲਦੀ ਹੀ ਵਾਪਸ ਆਉਣਗੇ। ਕੁਝ ਦਿਨ ਪਹਿਲਾਂ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਮੂਸੇਵਾਲਾ ਦਾ ਵਿਦੇਸ਼ ਵਿਚਲਾ ਕਾਰੋਬਾਰ ਦੇਖਣ ਲਈ ਉਹ ਵਿਦੇਸ਼ ਜਾ ਸਕਦੇ ਹਨ। ਸਿੱਧੂ ਮੂਸੇਵਾਲਾ ਦਾ ਕੈਨੇਡਾ ਵਿੱਚ ਵੀ ਕਾਰੋਬਾਰ ਸੀ ਅਤੇ ਉਹ ਕਤਲ ਦੀ ਵਾਰਦਾਤ ਤੋਂ ਇੱਕ ਹਫ਼ਤਾ ਪਹਿਲਾਂ ਹੀ ਦੁਬਈ ਜਾ ਕੇ ਆਇਆ ਸੀ।


More in Punjabi News

ਪੰਜਾਬ ਵਿਧਾਨ ਸਭਾ ਸੈਸ਼ਨ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਦੁਪਹਿਰ ਵੇਲੇ ਭਰੋਸੇ ਦਾ ਮ...

ਅਮਰੀਕਾ ਵੱਲੋਂ ਅਫ਼ਗਾਨਿਸਤਾਨ ਦੇ ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ

ਵਾਸ਼ਿੰਗਟਨ-ਕਾਬੁਲ ਦੀ ਹਕੂਮਤ ਤਾਲਿਬਾਨ ਦੇ ਹੱਥਾਂ ’ਚ ਜਾਣ ਦੇ ਇਕ ਸਾਲ ਤੋਂ ਵਧ ਸਮੇਂ ਬਾਅਦ ਅਮਰੀਕ...

ਇਟਲੀ ਚੋਣਾਂ: ਮੈਲੋਨੀ ਦੀ ਪਾਰਟੀ ਨੂੰ ਬਹੁਮਤ

ਰੋਮ:ਫਾਸ਼ੀਵਾਦੀ ਪਾਰਟੀ ‘ਦਿ ਬ੍ਰਦਰਜ਼ ਆਫ ਇਟਲੀ’ ਨੇ ਇਟਲੀ ਵਿੱਚ ਹੋਈਆਂ ਕੌਮੀ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹ...

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਸ਼ਬਦੀ ਜੰਗ ਅੱਜ ਵੀ ਜਾਰੀ ਰ...

ਇਰਾਨ: ਹਿਰਾਸਤ ’ਚ ਲੜਕੀ ਦੀ ਮੌਤ ਖ਼ਿਲਾਫ਼ ਮੁਜ਼ਾਹਰਿਆਂ ’ਚ 26 ਮੌਤਾਂ

ਤਹਿਰਾਨ-ਪੁਲੀਸ ਹਿਰਾਸਤ ਵਿਚ ਹੋਈ 22 ਸਾਲਾ ਲੜਕੀ ਦੀ ਮੌਤ ਖ਼ਿਲਾਫ਼ ਇਰਾਨ ’ਚ ਹੋ ਰਹੇ ਰੋਸ ਮੁਜ਼ਾਹਰਿਆਂ ’ਚ...

ਵਿਨੀਪੈਗ ਕੌਂਸਲ ਚੋਣਾਂ: ਦੇਵੀ ਸ਼ਰਮਾ ਬਗ਼ੈਰ ਮੁਕਾਬਲਾ ਜੇਤੂ

ਵਿਨੀਪੈਗ-ਵਿਨੀਪੈਗ ਸਿਟੀ ਕੌਂਸਲ ਦੀਆਂ 26 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਹੀ ਦੋ ਉਮੀਦਵਾਰ ਬਿਨਾਂ ਮੁਕ...

ਸਰਕਾਰ ਦੇ ਭਰੋਸੇ ਮਗਰੋਂ ਭਾਰਤੀ ਕਿਸਾਨ ਯੂਨੀਅਨ ਨੇ ਕੌਮੀ ਮਾਰਗ ਤੋਂ ਧਰਨਾ ਚੁੱਕਿਆ

ਕੁਰੂਕਸ਼ੇਤਰ-ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਫਸਲ ਦੀ ਖਰੀਦ ਜਲਦੀ ਸ਼ੁਰੂ...

ਅੱਜ ਸਿੱਖ ਸੰਸਥਾਵਾਂ ’ਤੇ ਕਬਜ਼ਿਆਂ ਲਈ ਲੜਾਈ ਹੋ

ਸਿਮਰਨਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ 

ਟਰੰਪ ਨੇ ਹਿੰਦੀ ’ ਲਾਇਆ ‘ਭਾਰਤ ਐਂਡ ਅਮੈਰਿਕਾ ਸਭ ਸੇ ਅੱਛੇ ਦੋਸ...

ਆਪ’ ਵਿਧਾਇਕ ਕੋਲੋਂ 12 ਲੱਖ ਰੁਪਏ ਤੇ ‘ਨਾਜਾਇਜ਼’ ਹਥਿਆਰ

ਨਿਊਜ਼ੀਲੈਂਡ ਨੂੰ ਗਣਤੰਤਰ ਮੁਲਕ ਬਣਾਉਣ ਦੀ ਕੋਈ ਯੋਜਨਾ ਨਹੀਂ: ਜੈਸਿੰਡਾ

ਵੈਲਿੰਗਟਨ-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਣੀ ਐਲਿਜ਼ਾ...