Wednesday, 28 Sep 2022

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਅਰੇ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਅਰੇ

ਜਲੰਧਰ-ਸਥਾਨਕ ਬੀਐੱਮਸੀ ਚੌਕ ਵਿੱਚ ਲੱਗੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਬੁੱਤ ਦੁਆਲੇ ਲੱਗੇ ਸ਼ੀਸ਼ੇ ’ਤੇ ਕਿਸੇ ਵੱਲੋਂ  ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖ ਦਿੱਤੇ ਗਏ। ਇਸ ਦੇ ਨਾਲ ਹੀ ‘ਖੇਡਾਂ ਵਤਨ ਪੰਜਾਬ ਦੀਆਂ’ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੱਗੇ ਹੋਰਡਿੰਗ ’ਤੇ ਵੀ ਨਾਅਰੇ ਲਿਖੇ ਗਏ ਸਨ, ਜਿਸ ਨੂੰ ਪੁਲੀਸ ਨੇ ਮਿਟਾ ਦਿੱਤਾ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਭਲਕੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਆ ਰਹੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਸ਼ੀਸ਼ਾ ਸਾਫ਼ ਕਰਵਾ ਦਿੱਤਾ। ਦੱਸਣਯੋਗ ਕਿ ਜਿੱਥੇ ਸਾਬਕਾ ਮੁੱਖ ਮੰਤਰੀ ਦਾ ਬੁੱਤ ਲੱਗਾ ਹੋੋਇਆ ਹੈ ਉੱਥੇ ਬੀਐੱਮਸੀ ਚੌਕ ਵਿੱਚ ਹਰ ਵੇਲੇ ਪੁਲੀਸ ਤਾਇਨਾਤ ਰਹਿੰਦੀ ਹੈ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਹੁਣ ਮੁਲਜ਼ਮਾਂ ਦਾ ਪਤਾ ਲਾਉਣ ਲਈ ਇਨ੍ਹਾਂ ਕੈਮਰਿਆਂ ਸਣੇ ਸ਼ਹਿਰ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਲੀ ਜਾ ਰਹੀ ਹੈ। ਕੇਂਦਰ ਵੱਲੋਂ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਬੁੱਤ ਅਤੇ ਬੋਰਡ ’ਤੇ ਲਿਖ਼ੇ ਨਾਅਰੇ ਦਿਖਾਏ ਗਏ ਹਨ। ਵੀਡੀਓ ਵਿੱਚ ਗੁਰਪਤਵੰਤ ਪੰਨੂ ਨੇ ਬੁੱਤ ’ਤੇ ਜਾਣ ਵਾਲੇ ਕਾਂਗਰਸੀਆਂ ਤੇ ਪੰਜਾਬ ਪੁਲੀਸ ਨੂੰ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਹੈ। ਇਸ ਤੋਂ ਇਲਾਵਾ ਪੰਨੂ ਨੇ 31 ਅਗਸਤ ਨੂੰ ਭਾਈ ਦਿਲਾਵਰ ਸਿੰਘ ਦੇ ਸਬੰਧ ਵਿੱਚ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੇ ਸਮਾਗਮ ਸਬੰਧੀ ਵੀ ਸੱਦਾ ਦਿੱਤਾ ਹੈ। 

More in Punjabi News

ਪੰਜਾਬ ਵਿਧਾਨ ਸਭਾ ਸੈਸ਼ਨ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਦੁਪਹਿਰ ਵੇਲੇ ਭਰੋਸੇ ਦਾ ਮ...

ਅਮਰੀਕਾ ਵੱਲੋਂ ਅਫ਼ਗਾਨਿਸਤਾਨ ਦੇ ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ

ਵਾਸ਼ਿੰਗਟਨ-ਕਾਬੁਲ ਦੀ ਹਕੂਮਤ ਤਾਲਿਬਾਨ ਦੇ ਹੱਥਾਂ ’ਚ ਜਾਣ ਦੇ ਇਕ ਸਾਲ ਤੋਂ ਵਧ ਸਮੇਂ ਬਾਅਦ ਅਮਰੀਕ...

ਇਟਲੀ ਚੋਣਾਂ: ਮੈਲੋਨੀ ਦੀ ਪਾਰਟੀ ਨੂੰ ਬਹੁਮਤ

ਰੋਮ:ਫਾਸ਼ੀਵਾਦੀ ਪਾਰਟੀ ‘ਦਿ ਬ੍ਰਦਰਜ਼ ਆਫ ਇਟਲੀ’ ਨੇ ਇਟਲੀ ਵਿੱਚ ਹੋਈਆਂ ਕੌਮੀ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹ...

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਸ਼ਬਦੀ ਜੰਗ ਅੱਜ ਵੀ ਜਾਰੀ ਰ...

ਇਰਾਨ: ਹਿਰਾਸਤ ’ਚ ਲੜਕੀ ਦੀ ਮੌਤ ਖ਼ਿਲਾਫ਼ ਮੁਜ਼ਾਹਰਿਆਂ ’ਚ 26 ਮੌਤਾਂ

ਤਹਿਰਾਨ-ਪੁਲੀਸ ਹਿਰਾਸਤ ਵਿਚ ਹੋਈ 22 ਸਾਲਾ ਲੜਕੀ ਦੀ ਮੌਤ ਖ਼ਿਲਾਫ਼ ਇਰਾਨ ’ਚ ਹੋ ਰਹੇ ਰੋਸ ਮੁਜ਼ਾਹਰਿਆਂ ’ਚ...

ਵਿਨੀਪੈਗ ਕੌਂਸਲ ਚੋਣਾਂ: ਦੇਵੀ ਸ਼ਰਮਾ ਬਗ਼ੈਰ ਮੁਕਾਬਲਾ ਜੇਤੂ

ਵਿਨੀਪੈਗ-ਵਿਨੀਪੈਗ ਸਿਟੀ ਕੌਂਸਲ ਦੀਆਂ 26 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਹੀ ਦੋ ਉਮੀਦਵਾਰ ਬਿਨਾਂ ਮੁਕ...

ਸਰਕਾਰ ਦੇ ਭਰੋਸੇ ਮਗਰੋਂ ਭਾਰਤੀ ਕਿਸਾਨ ਯੂਨੀਅਨ ਨੇ ਕੌਮੀ ਮਾਰਗ ਤੋਂ ਧਰਨਾ ਚੁੱਕਿਆ

ਕੁਰੂਕਸ਼ੇਤਰ-ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਫਸਲ ਦੀ ਖਰੀਦ ਜਲਦੀ ਸ਼ੁਰੂ...

ਅੱਜ ਸਿੱਖ ਸੰਸਥਾਵਾਂ ’ਤੇ ਕਬਜ਼ਿਆਂ ਲਈ ਲੜਾਈ ਹੋ

ਸਿਮਰਨਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ 

ਟਰੰਪ ਨੇ ਹਿੰਦੀ ’ ਲਾਇਆ ‘ਭਾਰਤ ਐਂਡ ਅਮੈਰਿਕਾ ਸਭ ਸੇ ਅੱਛੇ ਦੋਸ...

ਆਪ’ ਵਿਧਾਇਕ ਕੋਲੋਂ 12 ਲੱਖ ਰੁਪਏ ਤੇ ‘ਨਾਜਾਇਜ਼’ ਹਥਿਆਰ

ਨਿਊਜ਼ੀਲੈਂਡ ਨੂੰ ਗਣਤੰਤਰ ਮੁਲਕ ਬਣਾਉਣ ਦੀ ਕੋਈ ਯੋਜਨਾ ਨਹੀਂ: ਜੈਸਿੰਡਾ

ਵੈਲਿੰਗਟਨ-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਣੀ ਐਲਿਜ਼ਾ...