Wednesday, 28 Sep 2022

ਕੈਲੀਫੋਰਨੀਆ ਪ੍ਰਾਇਮਰੀ ਚੋਣਾਂ 'ਚ ਡੈਮੋਕਰੇਟ ਪਾਰਟੀ ਦੀ ਜਿੱਤ

ਕੈਲੀਫੋਰਨੀਆ ਪ੍ਰਾਇਮਰੀ ਚੋਣਾਂ 'ਚ ਡੈਮੋਕਰੇਟ ਪਾਰਟੀ ਦੀ ਜਿੱਤ

ਸੈਕਰਾਮੈਂਟੋ- ਕੈਲੀਫੋਰਨੀਆ 'ਚ ਹੋਈਆਂ ਪ੍ਰਾਇਮਰੀ ਚੋਣਾਂ ਦੇ ਅਣਅਧਿਕਾਰਤ ਨਤੀਜੇ ਅੱਜ ਆ ਗਏ ਹਨ | ਕੈਲੀਫੋਰਨੀਆ ਸਟੇਟ ਦੇ ਮੌਜੂਦਾ ਗਵਰਨਰ ਗੈਵਿਨ ਨਿਊਸਮ ਇਕ ਵਾਰ ਫਿਰ ਚੋਣ ਜਿੱਤ ਗਏ ਹਨ | ਉਨ੍ਹਾਂ ਨੂੰ 17 ਲੱਖ 47 ਹਜ਼ਾਰ 490 ਵੋਟਾਂ ਹਾਸਲ ਹੋਈਆਂ | ਉਨ੍ਹਾਂ ਦੇ ਮੁਕਾਬਲੇ ਦੂਜੇ ਨੰਬਰ ਦਾ ਉਮੀਦਵਾਰ ਰਿਪਬਲੀਕਨ ਦਾ ਜੈਨੀ ਰੇਅ ਲੀ ਰੋਕਸ ਸਿਰਫ 1 ਲੱਖ, 3 ਹਜ਼ਾਰ 257 ਵੋਟਾਂ ਹੀ ਹਾਸਲ ਕਰ ਸਕਿਆ | ਗੈਵਿਨ ਨਿਊਸਮ ਨੂੰ ਕੁੱਲ ਵੋਟਾਂ 'ਚੋਂ 60 ਫੀਸਦੀ ਵੋਟਾਂ ਹਾਸਲ ਹੋਈਆਂ | ਜਦਕਿ ਉਸ ਦੇ ਵਿਰੋਧੀ ਰਿਪਬਲੀਕਨ ਉਮੀਦਵਾਰ ਨੂੰ ਕੁੱਲ ਵੋਟਾਂ 'ਚੋਂ 3.5 ਫੀਸਦੀ ਵੋਟਾਂ ਹੀ ਹਾਸਲ ਹੋਈਆਂ | ਲੈਫਟੀਨੈਂਟ ਗਵਰਨਰ ਐਲੇਨੀ ਕੋਨਾਲਾਕਿਸ ਵੀ ਕੁੱਲ ਵੋਟਾਂ ਵਿਚੋਂ 58 ਫੀਸਦੀ ਵੋਟਾਂ ਲੈ ਕੇ ਜੇਤੂ ਰਹੀ | ਜਦਕਿ ਉਸ ਦੇ ਵਿਰੋਧੀ ਰਿਪਬਲੀਕਨ ਪਾਰਟੀ ਦੇ ਐਂਜਿਲਾ ਜੈਕਬ ਨੂੰ ਸਿਰਫ 18 ਫੀਸਦੀ ਵੋਟਾਂ ਹੀ ਹਾਸਲ ਹੋਈਆਂ | ਸੈਕਟਰੀ ਆਫ ਸਟੇਟ ਦੇ ਡੈਮੋਕਰੇਟ ਪਾਰਟੀ ਦੇ ਡਾ. ਸ਼ੈਰੇਲੀ ਵੈਬਰ 63 ਫੀਸਦੀ ਵੋਟਾਂ ਹਾਸਲ ਕਰਕੇ ਜੇਤੂ ਰਹੀ, ਜਦਕਿ ਉਨ੍ਹਾਂ ਦੇ ਵਿਰੋਧੀ ਰਿਪਬਲੀਕਨ ਪਾਰਟੀ ਦੇ ਰੌਬ ਬਰਨੋਸਕੀ ਸਿਰਫ 18 ਫੀਸਦੀ ਵੋਟਾਂ ਹੀ ਹਾਸਲ ਕਰ ਸਕੇ | ਅਟਾਰਨੀ ਜਨਰਲ ਦੀਆਂ ਚੋਣਾਂ 'ਚ ਵੀ ਡੈਮੋਕਰੇਟ ਪਾਰਟੀ ਦੇ ਰੌਬ ਬੌਂਟਾ ਭਾਰੀ ਬਹੁਮਤ ਨਾਲ ਜਿੱਤ ਗਏ | ਇਸੇ ਤਰ੍ਹਾਂ ਡੈਮੋਕਰੇਟ ਪਾਰਟੀ ਵਲੋਂ ਚੋਣ ਲੜ ਰਹੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਵੀ ਭਾਰੀ ਬਹੁਮਤ ਨਾਲ ਅੱਗੇ ਰਹੇ | ਡੈਮੋਕਰੇਟ ਪਾਰਟੀ ਦੇ ਜਿਮ ਕੂਪਰ ਸੈਕਰਾਮੈਂਟੋ ਸ਼ੈਰਿਫ ਦੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਚੋਣ ਜਿੱਤ ਗਏ | ਸੈਕਰਾਮੈਂਟੋ ਅਸੈਂਬਲੀ ਹਲਕਾ ਡਿਸਟਿ੍ਕ-10 ਤੋਂ ਡੈਮੋਕਰੇਟ ਦੇ ਉਮੀਦਵਾਰ ਸਟੈਫਨੀ ਵਿਨ, ਡਿਸਟਿ੍ਕ-6 ਤੋਂ ਡੈਮੋਕਰੇਟ ਪਾਰਟੀ ਦੇ ਕੈਵਿਨ ਮਕਾਰਟੀ, ਡਿਸਟਿ੍ਕ-7 ਤੋਂ ਡੈਮੋਕਰੇਟ ਪਾਰਟੀ ਦੇ ਕੇਨ ਕੁਲੀ ਅਤੇ ਡਿਸਟਿ੍ਕ-11 ਤੋਂ ਡੈਮੋਕਰੇਟ ਪਾਰਟੀ ਦੇ ਲੌਰੀ ਵਿਲਸਨ ਭਾਰੀ ਬਹੁਮਤ ਨਾਲ ਚੋਣ ਜਿੱਤ ਗਏ | ਸੈਕਰਾਮੈਂਟੋ ਕਾਊਾਟੀ ਸੁਪਰਵਾਈਜ਼ਰ ਦੀ ਚੋਣ ਲੜ ਰਹੇ ਉਮੀਦਵਾਰ ਪੈਟ ਹਿਊਮ ਨੇ ਵੀ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ | ਡਿਸਟਿ੍ਕ ਅਟਾਰਨੀ ਲਈ ਤੀਨ ਹੋਅ ਕਾਮਯਾਬ ਹੋ ਗਏ ਹਨ | ਜ਼ਿਕਰਯੋਗ ਹੈ ਕਿ ਹਾਲੇ ਵੀ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ ਦੀ ਗਿਣਤੀ ਬਾਕੀ ਹੈ, ਜਿਸ ਲਈ ਕੁੱਝ ਸਮਾਂ ਲੱਗ ਸਕਦਾ ਹੈ | ਐਤਕਾਂ ਵੀ ਭਾਰਤੀ ਖਾਸਕਰ ਪੰਜਾਬੀ ਭਾਈਚਾਰੇ ਨੇ ਵੀ ਡੈਮੋਕਰੇਟ ਪਾਰਟੀ ਵਾਲੇ ਪਾਸੇ ਹੀ ਝੁਕਾਅ ਰੱਖਿਆ |

More in Punjabi News

ਪੰਜਾਬ ਵਿਧਾਨ ਸਭਾ ਸੈਸ਼ਨ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਦੁਪਹਿਰ ਵੇਲੇ ਭਰੋਸੇ ਦਾ ਮ...

ਅਮਰੀਕਾ ਵੱਲੋਂ ਅਫ਼ਗਾਨਿਸਤਾਨ ਦੇ ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ

ਵਾਸ਼ਿੰਗਟਨ-ਕਾਬੁਲ ਦੀ ਹਕੂਮਤ ਤਾਲਿਬਾਨ ਦੇ ਹੱਥਾਂ ’ਚ ਜਾਣ ਦੇ ਇਕ ਸਾਲ ਤੋਂ ਵਧ ਸਮੇਂ ਬਾਅਦ ਅਮਰੀਕ...

ਇਟਲੀ ਚੋਣਾਂ: ਮੈਲੋਨੀ ਦੀ ਪਾਰਟੀ ਨੂੰ ਬਹੁਮਤ

ਰੋਮ:ਫਾਸ਼ੀਵਾਦੀ ਪਾਰਟੀ ‘ਦਿ ਬ੍ਰਦਰਜ਼ ਆਫ ਇਟਲੀ’ ਨੇ ਇਟਲੀ ਵਿੱਚ ਹੋਈਆਂ ਕੌਮੀ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹ...

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਸ਼ਬਦੀ ਜੰਗ ਅੱਜ ਵੀ ਜਾਰੀ ਰ...

ਇਰਾਨ: ਹਿਰਾਸਤ ’ਚ ਲੜਕੀ ਦੀ ਮੌਤ ਖ਼ਿਲਾਫ਼ ਮੁਜ਼ਾਹਰਿਆਂ ’ਚ 26 ਮੌਤਾਂ

ਤਹਿਰਾਨ-ਪੁਲੀਸ ਹਿਰਾਸਤ ਵਿਚ ਹੋਈ 22 ਸਾਲਾ ਲੜਕੀ ਦੀ ਮੌਤ ਖ਼ਿਲਾਫ਼ ਇਰਾਨ ’ਚ ਹੋ ਰਹੇ ਰੋਸ ਮੁਜ਼ਾਹਰਿਆਂ ’ਚ...

ਵਿਨੀਪੈਗ ਕੌਂਸਲ ਚੋਣਾਂ: ਦੇਵੀ ਸ਼ਰਮਾ ਬਗ਼ੈਰ ਮੁਕਾਬਲਾ ਜੇਤੂ

ਵਿਨੀਪੈਗ-ਵਿਨੀਪੈਗ ਸਿਟੀ ਕੌਂਸਲ ਦੀਆਂ 26 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਹੀ ਦੋ ਉਮੀਦਵਾਰ ਬਿਨਾਂ ਮੁਕ...

ਸਰਕਾਰ ਦੇ ਭਰੋਸੇ ਮਗਰੋਂ ਭਾਰਤੀ ਕਿਸਾਨ ਯੂਨੀਅਨ ਨੇ ਕੌਮੀ ਮਾਰਗ ਤੋਂ ਧਰਨਾ ਚੁੱਕਿਆ

ਕੁਰੂਕਸ਼ੇਤਰ-ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਫਸਲ ਦੀ ਖਰੀਦ ਜਲਦੀ ਸ਼ੁਰੂ...

ਅੱਜ ਸਿੱਖ ਸੰਸਥਾਵਾਂ ’ਤੇ ਕਬਜ਼ਿਆਂ ਲਈ ਲੜਾਈ ਹੋ

ਸਿਮਰਨਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ 

ਟਰੰਪ ਨੇ ਹਿੰਦੀ ’ ਲਾਇਆ ‘ਭਾਰਤ ਐਂਡ ਅਮੈਰਿਕਾ ਸਭ ਸੇ ਅੱਛੇ ਦੋਸ...

ਆਪ’ ਵਿਧਾਇਕ ਕੋਲੋਂ 12 ਲੱਖ ਰੁਪਏ ਤੇ ‘ਨਾਜਾਇਜ਼’ ਹਥਿਆਰ

ਨਿਊਜ਼ੀਲੈਂਡ ਨੂੰ ਗਣਤੰਤਰ ਮੁਲਕ ਬਣਾਉਣ ਦੀ ਕੋਈ ਯੋਜਨਾ ਨਹੀਂ: ਜੈਸਿੰਡਾ

ਵੈਲਿੰਗਟਨ-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਣੀ ਐਲਿਜ਼ਾ...