Wednesday, 28 Sep 2022

ਅਮਰੀਕਾ ਦੇ ਫਿਲਾਡੇਲਫੀਆ ’ਚ ਚੱਲੀਆਂ ਗੋਲ਼ੀਆਂ, 3 ਦੀ ਮੌਤ ਤੇ 11 ਜ਼ਖ਼ਮੀ

ਅਮਰੀਕਾ ਦੇ ਫਿਲਾਡੇਲਫੀਆ ’ਚ ਚੱਲੀਆਂ ਗੋਲ਼ੀਆਂ, 3 ਦੀ ਮੌਤ ਤੇ 11 ਜ਼ਖ਼ਮੀ

ਫਿਲਾਡੇਲਫੀਆ : ਅਮਰੀਕਾ ਦੇ ਫਿਲਾਡੇਲਫੀਆ ’ਚ ਸ਼ਨੀਵਾਰ ਦੇਰ ਰਾਤ ਹੋਈ ਗੋਲੀਬਾਰੀ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 11 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਇੰਸਪੈਕਟਰ ਡੀ. ਐੱਫ. ਪੇਸ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭੀੜ ’ਤੇ ਗੋਲ਼ੀਆਂ ਚਲਾਈਆਂ ਗਈਆਂ ਸਨ ਅਤੇ ਇਕ ਅਧਿਕਾਰੀ ਨੇ ਇਕ ਸ਼ੱਕੀ ’ਤੇ ਗੋਲੀਬਾਰੀ ਕੀਤੀ ਸੀ। ਇਹ ਸਪੱਸ਼ਟ ਨਹੀਂ ਹੈ ਕਿ ਸ਼ੱਕੀ ਨੂੰ ਗੋਲੀ ਮਾਰੀ ਗਈ ਸੀ ਜਾਂ ਨਹੀਂ।

ਪੇਸ ਨੇ ਕਿਹਾ, ‘‘ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਾਊਥ ਸਟ੍ਰੀਟ ’ਤੇ ਸੈਂਕੜੇ ਲੋਕ ਜਸ਼ਨ ਮਨਾ ਰਹੇ ਹਨ ਜਿਵੇਂ ਕਿ ਉਹ ਹਰ ਵੀਕੈਂਡ ਕਰਦੇ ਹਨ, ਉਸੇ ਸਮੇਂ ਗੋਲੀਬਾਰੀ ਹੋ ਜਾਂਦੀ ਹੈ।’’ ਗੋਲੀਬਾਰੀ ’ਚ ਜ਼ਖ਼ਮੀ ਹੋਏ ਲੋਕਾਂ ਦੀ ਹਾਲਤ ਦਾ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਪਰ ਦੋ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਸ ਵਿਭਾਗ ਨੇ ਟਵੀਟ ਕਰਕੇ ਕਿਹਾ ਕਿ ਘਟਨਾ ਵਾਲੀ ਥਾਂ ’ਤੇ ਜਾਣ ਤੋਂ ਬਚੋ। ਵਿਭਾਗ ਨੇ ਦੱਸਿਆ ਕਿ ਕਈ ਲੋਕ ਜ਼ਖ਼ਮੀ ਹੋਏ ਹਨ।

More in Punjabi News

ਪੰਜਾਬ ਵਿਧਾਨ ਸਭਾ ਸੈਸ਼ਨ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਮਤਾ ਪੇਸ਼

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਦੁਪਹਿਰ ਵੇਲੇ ਭਰੋਸੇ ਦਾ ਮ...

ਅਮਰੀਕਾ ਵੱਲੋਂ ਅਫ਼ਗਾਨਿਸਤਾਨ ਦੇ ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ

ਵਾਸ਼ਿੰਗਟਨ-ਕਾਬੁਲ ਦੀ ਹਕੂਮਤ ਤਾਲਿਬਾਨ ਦੇ ਹੱਥਾਂ ’ਚ ਜਾਣ ਦੇ ਇਕ ਸਾਲ ਤੋਂ ਵਧ ਸਮੇਂ ਬਾਅਦ ਅਮਰੀਕ...

ਇਟਲੀ ਚੋਣਾਂ: ਮੈਲੋਨੀ ਦੀ ਪਾਰਟੀ ਨੂੰ ਬਹੁਮਤ

ਰੋਮ:ਫਾਸ਼ੀਵਾਦੀ ਪਾਰਟੀ ‘ਦਿ ਬ੍ਰਦਰਜ਼ ਆਫ ਇਟਲੀ’ ਨੇ ਇਟਲੀ ਵਿੱਚ ਹੋਈਆਂ ਕੌਮੀ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹ...

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਸ਼ਬਦੀ ਜੰਗ ਅੱਜ ਵੀ ਜਾਰੀ ਰ...

ਇਰਾਨ: ਹਿਰਾਸਤ ’ਚ ਲੜਕੀ ਦੀ ਮੌਤ ਖ਼ਿਲਾਫ਼ ਮੁਜ਼ਾਹਰਿਆਂ ’ਚ 26 ਮੌਤਾਂ

ਤਹਿਰਾਨ-ਪੁਲੀਸ ਹਿਰਾਸਤ ਵਿਚ ਹੋਈ 22 ਸਾਲਾ ਲੜਕੀ ਦੀ ਮੌਤ ਖ਼ਿਲਾਫ਼ ਇਰਾਨ ’ਚ ਹੋ ਰਹੇ ਰੋਸ ਮੁਜ਼ਾਹਰਿਆਂ ’ਚ...

ਵਿਨੀਪੈਗ ਕੌਂਸਲ ਚੋਣਾਂ: ਦੇਵੀ ਸ਼ਰਮਾ ਬਗ਼ੈਰ ਮੁਕਾਬਲਾ ਜੇਤੂ

ਵਿਨੀਪੈਗ-ਵਿਨੀਪੈਗ ਸਿਟੀ ਕੌਂਸਲ ਦੀਆਂ 26 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਹੀ ਦੋ ਉਮੀਦਵਾਰ ਬਿਨਾਂ ਮੁਕ...

ਸਰਕਾਰ ਦੇ ਭਰੋਸੇ ਮਗਰੋਂ ਭਾਰਤੀ ਕਿਸਾਨ ਯੂਨੀਅਨ ਨੇ ਕੌਮੀ ਮਾਰਗ ਤੋਂ ਧਰਨਾ ਚੁੱਕਿਆ

ਕੁਰੂਕਸ਼ੇਤਰ-ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਫਸਲ ਦੀ ਖਰੀਦ ਜਲਦੀ ਸ਼ੁਰੂ...

ਅੱਜ ਸਿੱਖ ਸੰਸਥਾਵਾਂ ’ਤੇ ਕਬਜ਼ਿਆਂ ਲਈ ਲੜਾਈ ਹੋ

ਸਿਮਰਨਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ 

ਟਰੰਪ ਨੇ ਹਿੰਦੀ ’ ਲਾਇਆ ‘ਭਾਰਤ ਐਂਡ ਅਮੈਰਿਕਾ ਸਭ ਸੇ ਅੱਛੇ ਦੋਸ...

ਆਪ’ ਵਿਧਾਇਕ ਕੋਲੋਂ 12 ਲੱਖ ਰੁਪਏ ਤੇ ‘ਨਾਜਾਇਜ਼’ ਹਥਿਆਰ

ਨਿਊਜ਼ੀਲੈਂਡ ਨੂੰ ਗਣਤੰਤਰ ਮੁਲਕ ਬਣਾਉਣ ਦੀ ਕੋਈ ਯੋਜਨਾ ਨਹੀਂ: ਜੈਸਿੰਡਾ

ਵੈਲਿੰਗਟਨ-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਣੀ ਐਲਿਜ਼ਾ...