Tuesday, 27 Feb 2024

ਰਾਹੁਲ ਨੂੰ 24 ਲੱਖ ਰੁਪਏ ਦਾ ਜੁਰਮਾਨਾ

ਰਾਹੁਲ ਨੂੰ 24 ਲੱਖ ਰੁਪਏ ਦਾ ਜੁਰਮਾਨਾ

ਮੁੰਬਈ-ਮੁੰਬਈ ਇੰਡੀਅਨਜ਼ ਖ਼ਿਲਾਫ਼ ਆਈਪੀਐੱਲ ਮੈਚ ਵਿੱਚ ਧੀਮੀ ਗਤੀ ਦਾ ਓਵਰ ਸੁੱਟਣ ਲਈ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐੱਲ ਰਾਹੁਲ ਨੂੰ 24 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਇਸ ਸੈਸ਼ਨ ਵਿੱਚ ਦੂਜਾ ਮੌਕਾ ਹੈ, ਜਦੋਂ ਰਾਹੁਲ ਨੂੰ ਧੀਮੀ ਗਤੀ ਦੇ ਓਵਰ ਲਈ ਜੁਰਮਾਨਾ ਕੀਤਾ ਗਿਆ ਹੋਵੇ। ਪਹਿਲੀ ਵਾਰ ਉਸ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਆਈਪੀਐੱਲ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ, ‘‘ਕੇਐੱਲ ਰਾਹੁਲ ਨੂੰ 24 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ, ਜਦਕਿ ਟੀਮ ਵਿੱਚ ਸ਼ਾਮਲ ਬਾਕੀ ਖਿਡਾਰੀਆਂ ’ਤੇ ਛੇ ਲੱਖ ਰੁਪਏ ਜਾਂ ਉਸ ਦੀ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ।’’ ਲਖਨਊ ਨੇ ਇਸ ਮੈਚ ਵਿੱਚ ਮੁੰਬਈ ਨੂੰ 36 ਦੌੜਾਂ ਨਾਲ ਹਰਾਇਆ ਸੀ।


More in Sports

ਦੱਖਣੀ ਅਫਰੀਕਾ ਦਾ ਸਾਬਕਾ ਕਪਤਾਨ ਗ੍ਰੀਮ ਸਮਿੱਥ ਨਸਲੀ ਵਿਤਕਰੇ ਦੇ ਦੋਸ਼ਾਂ ਤੋਂ ਬਰੀ

ਜੋਹਾਨੈੱਸਬਰਗ-ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ ਸਾਬਕਾ ਕ੍ਰਿਕਟ ਨਿਰਦੇਸ਼ਕ ਅਤੇ ਕਪਤਾਨ ਗ੍ਰ...

ਏਸ਼ਿਆਈ ਕੁਸ਼ਤੀਆਂ: ਦੀਪਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਉਲਾਨਬਾਟਰ-ਦੀਪਕ ਪੂਨੀਆ ਕਜ਼ਾਖ਼ਸਤਾਨ ਦੇ ਅਜ਼ਮਤ ਦੌਲਤਬੈਕੋਵ ਦੇ ਮਜ਼ਬੂਤ ਡਿਫੈਂਸ ਤੋਂ ਪਾਰ ਪਾਉਣ ਵਿੱਚ ਨਾਕਾਮ ਰਿਹਾ ਅਤੇ ਉਸ ...