Tuesday, 05 Dec 2023

ਏਸ਼ਿਆਈ ਕੁਸ਼ਤੀਆਂ: ਦੀਪਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਏਸ਼ਿਆਈ ਕੁਸ਼ਤੀਆਂ: ਦੀਪਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਉਲਾਨਬਾਟਰ-ਦੀਪਕ ਪੂਨੀਆ ਕਜ਼ਾਖ਼ਸਤਾਨ ਦੇ ਅਜ਼ਮਤ ਦੌਲਤਬੈਕੋਵ ਦੇ ਮਜ਼ਬੂਤ ਡਿਫੈਂਸ ਤੋਂ ਪਾਰ ਪਾਉਣ ਵਿੱਚ ਨਾਕਾਮ ਰਿਹਾ ਅਤੇ ਉਸ ਨੂੰ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ ਜਦਕਿ ਵਿੱਕੀ ਚਾਹਰ ਨੇ ਫ੍ਰੀਸਟਾਈਲ 92 ਕਿੱਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਮਹਾਦੀਪ ਪੱਧਰ ਦੇ ਮੁਕਾਬਲਿਆਂ ਵਿੱਚ 17 ਤਗ਼ਮੇ ਜਿੱਤੇ। ਰਵੀ ਦਹੀਆ ਇਕਮਾਤਰ ਸੋਨ ਤਗ਼ਮਾ ਜੇਤੂ ਰਿਹਾ ਜਿਸ ਨੇ ਪੁਰਸ਼ ਫ੍ਰੀਸਟਾਈਲ 57 ਕਿੱਲੋ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਪਹਿਲਾ ਸੋਨ ਤਗ਼ਮਾ ਜਿੱਤਣ ਲਈ ਚੁਣੌਤੀ ਪੇਸ਼ ਕਰ ਰਹੇ ਦੀਪਕ (86 ਕਿੱਲੋ ਫ੍ਰੀਸਟਾਈਲ) ਨੇ ਬਿਨਾ ਕੋਈ ਅੰਕ ਗੁਆਏ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਉਸ ਨੇ ਪਹਿਲਾਂ ਇਰਾਨ ਦੇ ਮੋਹਸੇਨ ਮੀਰਯੁਸੂਫ਼ ਮੋਸਤਾਫੀ ਅਲਾਨਜ਼ਾਗ (6-0) ਅਤੇ ਫਿਰ ਕੋਰੀਆ ਦੇ ਗੁਵਾਨੁਕ ਕਿਮ (5-0) ਨੂੰ ਹਰਾਇਆ। ਦੌਲਤਬੈਕੋਵ ਨੇ ਦੀਪਕ ਨੂੰ ਹਮਲਾਵਰ ਖੇਡ ਨਹੀਂ ਦਿਖਾਉਣ ਦਿੱਤਾ ਅਤੇ ਉਸ ਦੇ ਹਮਲਿਆਂ ਨੂੰ ਆਸਾਨੀ ਨਾਲ ਨਾਕਾਮ ਕੀਤਾ।

More in Sports

ਰਾਹੁਲ ਨੂੰ 24 ਲੱਖ ਰੁਪਏ ਦਾ ਜੁਰਮਾਨਾ

ਮੁੰਬਈ-ਮੁੰਬਈ ਇੰਡੀਅਨਜ਼ ਖ਼ਿਲਾਫ਼ ਆਈਪੀਐੱਲ ਮੈਚ ਵਿੱਚ ਧੀਮੀ ਗਤੀ ਦਾ ਓਵਰ ਸੁੱਟਣ ਲਈ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐੱਲ ਰਾਹੁਲ ਨੂੰ 24 ਲੱਖ ...

ਦੱਖਣੀ ਅਫਰੀਕਾ ਦਾ ਸਾਬਕਾ ਕਪਤਾਨ ਗ੍ਰੀਮ ਸਮਿੱਥ ਨਸਲੀ ਵਿਤਕਰੇ ਦੇ ਦੋਸ਼ਾਂ ਤੋਂ ਬਰੀ

ਜੋਹਾਨੈੱਸਬਰਗ-ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ ਸਾਬਕਾ ਕ੍ਰਿਕਟ ਨਿਰਦੇਸ਼ਕ ਅਤੇ ਕਪਤਾਨ ਗ੍ਰ...