Tuesday, 05 Dec 2023

ਦੱਖਣੀ ਅਫਰੀਕਾ ਦਾ ਸਾਬਕਾ ਕਪਤਾਨ ਗ੍ਰੀਮ ਸਮਿੱਥ ਨਸਲੀ ਵਿਤਕਰੇ ਦੇ ਦੋਸ਼ਾਂ ਤੋਂ ਬਰੀ

ਦੱਖਣੀ ਅਫਰੀਕਾ ਦਾ ਸਾਬਕਾ ਕਪਤਾਨ ਗ੍ਰੀਮ ਸਮਿੱਥ ਨਸਲੀ ਵਿਤਕਰੇ ਦੇ ਦੋਸ਼ਾਂ ਤੋਂ ਬਰੀ

ਜੋਹਾਨੈੱਸਬਰਗ-ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ ਸਾਬਕਾ ਕ੍ਰਿਕਟ ਨਿਰਦੇਸ਼ਕ ਅਤੇ ਕਪਤਾਨ ਗ੍ਰੀਮ ਸਮਿੱਥ ਨੂੰ ਬੋਰਡ ਦੇ ਸਮਾਜਿਕ ਨਿਆਂ ਅਤੇ ਰਾਸ਼ਟਰ ਨਿਰਮਾਣ (ਐੱਸਜੇਐੱਨ) ਕਮਿਸ਼ਨ ਦੀ ਰਿਪੋਰਟ ਦੇ ਨਤੀਜੇ ਮਗਰੋਂ ਨਸਲੀ ਵਿਤਕਰੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਡੁਮਿਸਾ ਨਤਸੇਬੇਜਾ ਦੀ ਅਗਵਾਈ ਵਾਲੇ ਐੱਸਜੇਐੱਨ ਕਮਿਸ਼ਨ ਨੇ ਲੰਘੇ ਵਰ੍ਹੇ ਸਾਲ ਦਸੰਬਰ ਮਹੀਨੇ ਆਪਣੀ 235 ਪੰਨਿਆਂ ਦੀ ਰਿਪੋਰਟ ਵਿੱਚ ਜਿਨ੍ਹਾਂ ਲੋਕਾਂ ’ਤੇ ਨਸਲੀ ਵਿਤਕਰਾ ਕਰਨ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ, ਉਨ੍ਹਾਂ ਵਿੱਚ ਸਮਿੱਥ, ਮੌਜੂਦਾ ਮੁੱਖ ਕੋਚ ਮਾਰਕ ਬਾਊਚਰ ਅਤੇ ਸਾਬਕਾ ਕਪਤਾਨ ਏਬੀ ਡਿਵਿਲੀਅਰਜ਼ ਵੀ ਸ਼ਾਮਲ ਸਨ। ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸਮਿੱਥ ਨੇ ਸਿਆਹਫਾਮ ਖਿਡਾਰੀਆਂ ਦੀ ਕੌਮੀ ਟੀਮ ਵਿੱਚ ਚੋਣ ਨਾ ਕਰ ਕੇ ਉਨ੍ਹਾਂ ਨਾਲ ਵਿਤਕਰਾ ਕੀਤਾ ਸੀ।

More in Sports

ਰਾਹੁਲ ਨੂੰ 24 ਲੱਖ ਰੁਪਏ ਦਾ ਜੁਰਮਾਨਾ

ਮੁੰਬਈ-ਮੁੰਬਈ ਇੰਡੀਅਨਜ਼ ਖ਼ਿਲਾਫ਼ ਆਈਪੀਐੱਲ ਮੈਚ ਵਿੱਚ ਧੀਮੀ ਗਤੀ ਦਾ ਓਵਰ ਸੁੱਟਣ ਲਈ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐੱਲ ਰਾਹੁਲ ਨੂੰ 24 ਲੱਖ ...

ਏਸ਼ਿਆਈ ਕੁਸ਼ਤੀਆਂ: ਦੀਪਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਉਲਾਨਬਾਟਰ-ਦੀਪਕ ਪੂਨੀਆ ਕਜ਼ਾਖ਼ਸਤਾਨ ਦੇ ਅਜ਼ਮਤ ਦੌਲਤਬੈਕੋਵ ਦੇ ਮਜ਼ਬੂਤ ਡਿਫੈਂਸ ਤੋਂ ਪਾਰ ਪਾਉਣ ਵਿੱਚ ਨਾਕਾਮ ਰਿਹਾ ਅਤੇ ਉਸ ...